ਦੇਸ਼ ਕੋਰੋਨਾ ਵਾਇਰਸ ਦਾ ਖ਼ਤਰਾ ਮੁੜ ਸ਼ੁਰੂ ਹੋਣ ਲੱਗਾ ਹੈ। ਜਿਸ ਨੂੰ ਦੇਖਦੇ ਕਈ ਸੂਬਿਆਂ ਨੇ ਸਖ਼ਤੀਆਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕੋਰੋਨਾ ਵਾਇਰਸ ਦੇ ਨਵੇਂ ਸਬ ਵੇਰੀਐਂਟ JN-1 ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਕੋਰੋਨਾ ਦੇ ਨਵੇਂ ਰੂਪ JN-1 ਦੇ ਕੁੱਲ 21 ਮਾਮਲੇ ਸਾਹਮਣੇ ਆਏ ਹਨ ਅਤੇ ਇਹ ਹੌਲੀ-ਹੌਲੀ ਵੱਧ ਰਹੇ ਹਨ। ਇਸ ਕਾਰਨ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਨਿਯਮ ਬਣਾਏ ਗਏ ਹਨ।ਕੋਰੋਨਾ ਦੇ ਨਵੇਂ ਸਬ ਵੇਰੀਐਂਟ JN-1 ਦੇ ਕੇਸਾਂ ਨੂੰ ਦੇਖਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਮਾਸਕ ਪਹਿਨਣ ਦੇ ਨਿਰਦੇਸ਼ ਦਿੱਤੇ ਹਨ ਅਤੇ ਭੀੜ ਵਾਲੇ ਇਲਾਕਿਆਂ ਵਿੱਚ ਲੋਕਾਂ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ।
.
Corona virus cases started to increase again, deaths due to Covid started again! Issued strict!
.
.
.
#punjabnews #coronavirus #corona